Latest Best Punjabi Shayari 2023
Punjabi shayari is a form of poetry that originated in the Punjab region of India. It is a beautiful and poetic expression of emotions and feelings in the Punjabi language. Punjabi shayari has been used to express love, sorrow, joy and various other emotions for centuries. Some of the most famous poets in this tradition are Bulleh Shah, Waris Shah, Professor Mohan Singh and Gurdas Maan. Their work continues to be an inspiration to many who embrace the culture and literature of Punjab. Today, people from all over the world share their own interpretations of Punjabi shayari through blogs, social media posts and even books.

ਪੱਥਰ ਜਿਹਾ ਹੋ ਕੇ ਮਿੱਤਰਾ ਜਿੰਦਗੀ ਨੂੰ ਜਿਉਣਾਂ ਪੈਂਦਾ
ਨਾਂਮ ਤਾਂ ਰੱਖ ਦਿੰਦੇ ਘਰਦੇ ਪਰ ਬਣਾਉਣਾ ਆਪ ਹੀ ਪੈਂਦਾ
ਜੇ ਕੋਈ ਸਾਡੇ ਵਰਗਾ ਮਿਲਿਆ ਤਾ ਜਰੂਰ ਦੱਸੀ..
ਮੁਬਾਰਕਾ ਅਸੀ ਆਪ ਦੇਣ ਆਵਾਗੇ .
ਮੈਂ ਉਹਨਾਂ ਸਮਿਆਂ ਚ
ਅੱਤ ਕਰਵਾਤੀ ਬੱਲਿਆ….
ਜਿਨਾਂ ਸਮਿਆਂ ਚ
ਬੱਸ ਨੂੰ ਤੂੰ ਪੀਂ
ਕਹਿੰਦਾ ਸੀ…
ਉੱਡਦੇ ਪਰਿੰਦਿਆਂ ਦੇ ਫੜ ਪਰਛਾਵੇ ਨਾ
ਸਾਡੀ ਬਣਦੀ ਆ ਬੰਦੇ ਟਾਂਵੇ-ਟਾਂਵੇ ਨਾ
ਇਕੱਠੇ ਕਰ ਲਵਾਂਗੇ ਬਿਖਰੇ ਹੋਏ ਅਰਮਾਨਾਂ ਨੂੰ
ਉਡਾਂਗੇ ਜਰੂਰ! ਸਾਫ ਹੋ ਲੈਣਦੇ ਅਸਮਾਨਾਂ ਨੂੰ
ਐਵੇ ਹਰ ਕਿਸੇ ਨਾਲ ਨਾ ਸਾਡੀ ਮੱਤ ਮਿਲਦੀ …
ਜਾਨ ਵਾਰ ਦਈਏ ਜਿਥੇ ਅੜੇ ਸੂਈ ਦਿਲ ਦੀ..
ਐਵੇ ਹਰ ਕਿਸੇ ਨਾਲ ਨਾ ਸਾਡੀ ਮੱਤ ਮਿਲਦੀ …
ਜਾਨ ਵਾਰ ਦਈਏ ਜਿਥੇ ਅੜੇ ਸੂਈ ਦਿਲ ਦੀ..
ਅੱਖ ਦਾ ਤਜ਼ਰਬਾ ਏ ਇੱਲ
ਨਾਲ ਦਾ
ਗੱਬਰੂ ਫ਼ੱਟੇ ਚ ਗੱਡੇ ਕਿੱਲ ਨਾਲ ਦਾ
ਜਿੰਨੀ ਦਿੱਤੀ
ਰੱਬ ਨੇ ਆ ਕੱਢੁ
ਟੌਰ ਨਾਲ….
ਗੱਲੀਂ ਬਾਤੀਂ ਏਥੇ ਸਾਨੂੰ ਬੜੇ ਮਾਰਦੇ…..
ਲੋਕਾਂ ਦੇ ਬਦਲੇ ਹੋਏ ਰੰਗ ਦੱਸ ਰਹੇ ਨੇ,
ਮਿੱਤਰਾ ਅੱਗ ਤਾ ਜਰੂਰ ਲੱਗੀ ਆ
ਦੁੱਖਾ ਦੀਆ ਰਾਹਵਾ ਤੇ ਜਦੋ ਜਿੰਦਗੀ ਗੁਜਰਦੀ ਹੈ
ਤਾ ਅਕਸਰ ਨਾਲ ਚੱਲਣ ਵਾਲੇ ਸਾਥ ਛੱਡ ਜਾਦੇ ਨੇ
ਅਸੀਂ ਓਹ ਹਾਂ ਜਿੰਨ੍ਹਾ ਦੀ ਪਹਿਚਾਣ ਨੂੰ
ਖ਼ਤਮ ਕਰਣ ਲਈ ਲੋਂਕ ਤਾਂ ਕੀ ਅਪਣਿਆ
ਦਾ ਵੀ ਪੂਰਾ ਜੋਰ ਲੱਗਿਆ ਹੋਇਆ
ਰੁਤਬਾ ਤੋ ਯੂ ਹੀ ਬਰਕਰਾਰ ਰਹੇਗਾ,
ਓਜਾੜਨੇ ਵਾਲੇ ਭਲੇ ਹੀ ਦਿਨ ਰਾਤ ਏਕ ਕਰ ਦੇਂ
ਵਰਤ ਕੇ ਛੱਡਣ ਵਾਲੇ ਲੱਖ ਬੁਰਾ ਕਹਿਣ…
ਪਰਖਣ ਵਾਲੇ ਅੱਜ ਵੀ ਸਲਾਮਾਂ ਕਰਦੇ ਨੇ
ਰੀਸਾਂ ਕਰਨ ਬਥੇਰੇ ਪਰ ਮੁਕਾਬਲਾ ਨੀ ਯਾਰਾਂ
ਦਾ ਖੱਚਾਂ ਨੂੰ ਕੀ ਪਤਾ ਮਿੱਤਰਾਂ ਦੀਆਂ ਮਾਰਾਂ ਦਾ
ਲੋਕਾਂ ਵਾਂਗੂੰ ਕਰਦੇ ਜੇ ਦੱਗੇਬਾਜ਼ੀਆਂ
ਸਾਡੇ ਸਿਰ ਯਾਰੀਆਂ ਦਾ Crown ਹੁੰਦਾ ਨਾ
ਜਿੰਨੀ ਦਿੱਤੀ
ਰੱਬ ਨੇ ਆ ਕੱਢੁ
ਟੌਰ ਨਾਲ….
ਗੱਲੀਂ ਬਾਤੀਂ ਏਥੇ ਸਾਨੂੰ ਬੜੇ ਮਾਰਦੇ…..
ਦਿਖਾਵਿਆਂ ਵਿੱਚ ਨੀ ਪਏ ਕਦੀ ਸੱਜਣਾ..
ਜਿੱਦਾ ਦੇ ਵੀ ਹੇਗੈ ਆ ਸ਼ਰੇਆਮ ਆ
ਭਾਤ ਭਾਤ ਦੀਆ ਮੁਸੀਬਤਾਂ ਨਾਲ ਮੱਥੇ ਲਾਏ
ਨੇ ਨਿੱਕੀ ਉਮਰੇ ਜਿੰਦਗੀ ਨੇ ਬੜੇ ਨਾਚ ਨਚਾਏ ਨੇ,,♣️♥️
ਪੱਥਰ ਸਰੀਰ ਖੂਨ ਮਿੱਤਰਾ ਦੇ ਗਾੜੇ
. ਡੋਲ ਜਾਣ ਹੋਸਲੇ ਐਨੇ ਵੀ ਨੀ ਮਾੜੇ
ਜਿੰਦਗੀ ਮੁਸ਼ਕਿਲ ਏ ਹਰ ਮੋੜ ਤੇ
ਜਿੱਤ ਮਿਲਦੀ ਏ ਹਮੇਸ਼ਾ ਆਪਣੇ ਜੋਰ ਤੇ
ਬਹੁਤੀਆਂ ਇੱਛਾਵਾਂ ਦੀ ਤਾਂ ਭੁੱਖ ਕੋਈ ਨਾ.
.ਉਹਦੀ ਰਜ਼ਾ ਵਿੱਚ ਰਹਿੰਦਿਆਂ ਨੂੰ ਦੁੱਖ ਕੋਈ ਨਾ .
ਮਾਪੇ ਉਹ ਅਨਮੋਲ ਰਤਨ ਨੇ ਜਿਨ੍ਹਾਂ ਦੀ ਕੀਮਤ
ਇੱਕ ਯਤੀਮ ਤੋਂ ਵਧ ਕੇ ਕੋਈ ਨੀ ਜਾਣ ਸਕਦਾ ..
ਬੁਰਾ ਵਕਤ ਤੰਗ ਤਾਂ ਕਰਦਾ,
ਪਰ ਮੂੰਹ ਦੇ ਮਿੱਠਿਆਂ ਦੀ
ਅਸਲੀਅਤ ਦਿਖਾ ਜਾਂਦਾ..
ਸਿਰ ਤੇ ਰੱਖੀ ਓਟ ਮਾਲਕਾ
ਦੇਵੀ ਨਾ ਕੋਈ ਤੋਟ ਮਾਲਕਾ
ਚੜਦੀ ਕਲਾ ਸਿਰਹਾਣੇ ਰੱਖੀ
ਦਾਤਾ ਸੁਰਤ ਟਿਕਾਣੇ ਰੱਖੀ
ਯਾਰਾਂ ਨਾਲ ਬੈਠਣਾ ਬਹੁਤ
ਸੌਖਾ ਹੈ ਪਰ ਖੜ੍ਹੇ ਰਹਿਣਾ ਬਹੁਤ ਔਖਾ
ਪੱਤਿਆਂ ਵਰਗੀ ਹੋ ਗਈ ਹੈ ਰਿਸ਼ਤਿਆਂ
ਦੀ ਉਮਰ ਅੱਜ ਹਰੇ , ਕੱਲ ਪੀਲੇ ਪਰਸੋਂ ਸੁੱਕੇ
ਉਹਨਾਂ ਨੂੰ ਆਪਣਾ ਸਮਝਣ ਦਾ ਕੀ ਫ਼ਾਇਦਾ ਜਿੰਨਾ ਦੇ
ਅੰਦਰ ਤੁਹਾਡੇ ਲਈ ਆਪਣਾਪਣ ਹੀ ਨਾ ਹੋਵੇ
ਖੁਸ਼ੀਆਂ ਅਸਲ ਜ਼ਿੰਦਗੀ ਵਿੱਚ ਹੋਣੀਆਂ ਚਾਹੀਦੀਆਂ ਨੇ
ਤਸਵੀਰਾਂ ਵਿੱਚ ਤਾਂ ਹਰ ਕੋਈ ਮੁਸਕਰਾਂ ਲੈਂਦਾ
ਕਿਸੇ ਦਾ ਪੱਲੜਾ ਭਾਰੀ ਦੇਖ ਸਲਾਮ
ਨਹੀ ਕੀਤੀ ਦਿਲੋ ਚਾਹੁੰਣ ਵਾਲਿਆ ਦੇ ਕੱਲ
ਵੀ ਗੁਲਾਮ ਸੀ ਤੇ ਅੱਜ ਵੀ
ਇੰਨੇ ਦਰਦ ਤੋਂ ਬਾਅਦ ਵੀ ਜੇਕਰ ਤੂੰ ਸਬਰ ਕਰ ਰਿਹਾ ਹੈਂ
ਤਾਂ ਯਕੀਨ ਮੰਨ ਤੈਨੂੰ ਸਬਰ ਦਾ ਫਲ ਦੇਣ ਲਈ ਚੁਣ ਲਿਆ ਗਿਆ ਹੈ
ਸੋਚ ਸੋਚ ਕੇ ਚਲ ਮਨਾ ਇੱਥੇ ਪੈਰ ਪੈਰ ਤੇ ਰੋੜੇ ਨੇ ,
ਤੈਨੂੰ ਨਿੰਦਣ ਵਾਲੇ ਬਹੁਤੇ ਨੇ ਤੇ ਸਿਫਤਾਂ ਵਾਲੇ ਥੋੜੇ ਨੇ ।
ਰੁਸ ਜਾਵੇਂ ਕੁਲ ਜਹਾਨ ਭਾਵੇਂ , ਕੋਈ ਦੂਰ ਰਹੇ ਜਾਂ ਪਾਸ ਰਹੇ ,
ਛੱਡੀ ਨਾ ਹੱਥ ਕਦੇ ਕੱਲੇ ਦਾ ” ਮਾਲਕਾ ” , ਬਸ ਤੇਰਾ ਸਾਥ ਰਹੇ
ਕਦੇ ਵੀ ਨਿਰਾਸ਼ ਹੋ ਕੇ ਹਿੰਮਤ ਨਾ ਹਾਰੋ ਕੀ ਪਤਾ ਉਹ ਅਕਾਲ
ਪੁਰਖ ਵਾਹਿਗੁਰੂ ਜੀ ਤੁਹਾਡੇ ਲਈ ਕਿੰਨੀਆਂ ਖੁਸ਼ੀਆਂ ਸਾਂਭੀ ਬੈਠੇ ਨੇ
ਸਿਰ ਨੀਵਾ ਰੱਖਣ ਨਾਲ ਕਦੇ ਪ੍ਰਮਾਤਮਾ ਨਹੀ ਮਿਲਦਾ
ਇਸ ਲਈ ਮਨ ਦਾ ਨੀਵਾ ਹੋਣਾ ਬਹੁਤ ਜਰੂਰੀ ਹੈ
ਦਿਲ ਤੋਂ ਬਣੇ ਰਿਸ਼ਤੇ
ਮਾੜੇ ਵਕਤ ਵਿੱਚ ਵੀਂ
ਇੱਕ ਦੂਜੇ ਦਾ ਸਾਥ ਨਹੀ ਛੱਡਦੇ
ਨਾ ਖੋਲ੍ਹ ਮੇਰੀ ਕਿਸਮਤ ਦੀ ਕਿਤਾਬ ਨੂੰ ਮੇਰਾ
ਹਰ ਉਸ ਬੰਦੇ ਨੇ ਦਿਲ ਤੋੜਿਆ ਜਿਨਾਂ ਤੇ ਮੈਨੂੰ ਮਾਣ ਸੀ
ਜਦੋਂ ਸਬਰ ਕਰਨਾ ਆਜੇ ਨਾ ਦਿਲਾ ,
ਫਿਰ ਚਾਹੇ ਸਾਰਾ ਕੁਝ ਲੁੱਟਿਆ ਜਾਵੇ ਫ਼ਰਕ ਨੀ ਪੈਂਦਾ
ਜ਼ਰੂਰੀ ਨਹੀਂ ਹਰ ਇੱਕ ਦੇ ਪਸੰਦ ਆ
ਜਾਈਏ ਜਿੰਨਾਂ ਦੇ ਆਏ ਆ ਉਹਨਾਂ ਦਾ ਸ਼ੁਕਰੀਆ
ਆਪਣੀ ਨਿਅਤ ਤੇ ਜਰਾ ਗੌਰ ਕਰਕੇ ,
ਮੁਹੱਬਤ ਕਿੰਨੀ ਸੀ ਤੇ ਮਤਲਬ ਕਿੰਨਾ ਸੀ ।
ਮਾੜੇ ਤਾਂ ਅਸੀਂ ਸ਼ੁਰੂ ਤੋਂ ਹੀ ਬਹੁਤ ਤੇ ਆ ਉਹ ਗੱਲ ਵੱਖਰੀ ਆ ..
!! ਜਦੋਂ ਕਿਸੇ ਨੂੰ ਸਾਡੀ ਲੋੜ ਹੁੰਦੀ ਆ . ਉਦੋਂ ਅਸੀਂ ਸਭ ਨੂੰ ਚੰਗੇ ਲੱਗਦੇ ਆ .
ਖੁੱਦ ਸੇ ਬੀ ਖੁਲਕਰ ਨਹੀਂ ਮਿਲਤੇ ਹਨ ।
ਤੁਮ ਕਿਆ ਖ਼ਾਕ ਜਾਣਤੇ ਹੋਂ ਹਮੇ
ਮਹਿਕ ਤੇਰੀ ਲਾਚੀਆਂ ਦੇ ਦਾਣੇ ਵਰਗੀ,
ਹਾਸਾ ਤੇਰਾ ਜੱਟੀਏ ਮਖਾਣੇ ਵਰਗਾ ।
ਦਲੇਰੀ ਤੇਰੀ ਵੈਲੀਆਂ ਦੇ ਲਾਣੇ ਵਰਗੀ,
ਸਾਦਾਪਣ ਯੋਗੀਆਂ ਦੇ ਬਾਣੇ ਵਰਗਾ।
ਉਹਨਾਂ ਨਾਲ਼ ਮੁਲਾਕਾਤ ਵੀ ਕਿਸ ਬਹਾਨੇ ਕਰੀਏ
.ਸੁਣਿਆ ਹੈ ਕਿ ਉਹ ਤਾਂ ਚਾਹ ਵੀ ਨਹੀਂ ਪੀਂਦੇ
ਤੂੰ ਭੁੱਲ ਕੇ ਵੀ ਨੀ ਭੁੱਲ ਸਕਦੀ ਸਾਡਾ ਪਿਆਰ ਕੁੜੇ,
ਜਿਨਾ ਚਾਹੇਗੀ ਭੁੱਲਣਾ ਉਨ੍ਹਾਂ ਕਰੇਗੀ ਯਾਦ ਕੁੜੇ।
ਤੇਰੇ ਨਾਲ ਚਲਦਿਆ ਮੰਜਿਲ ਭਾਵੇਂ ਨਾ ਮਿਲੇ,
ਪਰ ਵਾਅਦਾ ਰਿਹਾ ਸਫਰ ਯਾਦਗਾਰ ਰਹੂਗਾ |
ਰੋਣ ਦੀ ਕੀ ਲੋੜ ਜੇ ਕੋਈ
ਹਸਾਉਣ ਵਾਲਾ ਮਿਲ ਜਾਵੇ,
ਟਾਈਮ ਪਾਸ ਦੀ ਕੀ ਲੋੜ ਜੇ,
ਕੋਈ ਦਿਲੋ ਕਰਨ ਵਾਲਾ ਮਿਲ ਜਾਵੇ
ਤੂੰ ਨਾਲ ਤੁਰਨ ਦੀ ਹਾਮੀ ਤਾਂ ਭਰਦਾ ਸੱਜਣਾ
ਮੰਜ਼ਿਲ ਦੀ ਕੀ ਔਕਾਤ ਸੀ ਕੇ ਸਾਨੂੰ ਨਾ ਮਿਲਦੀ |
ਰੱਬਾ ਤੇਰੇ ਅੱਗੇ ਇੱਕ ਦੁਆ ਕਰਦੇ ਹਾਂ ,
ਕਦੇ ਉਹਦੇ ਹਾਸੇ ਨਾਂ ਖੋਹੀ ਜਿਹਦੀ ਅਸੀਂ ਪਰਵਾਹ ਕਰਦੇ ਹਾਂ
ਦਿਲ ਦੀਆਂ ਗੱਲਾਂ ਫੇਰ ਦਸਾਂਗੇ ਤੈਨੂੰ..,ਜੇ ਤੇਰੇ ਨਾਲ ਬੈਠਣ ਦਾ ਕਦੇ ਸਬੱਬ ਬਣਿਆ.
..ਝੱਲੀਆ ਆਦਤਾਂ ਵੀ ਮੋਹ ਲੈਦੀਆ ਨੇ ਕਈਆ ਨੂੰ,
ਹਰ ਵਾਰ ਸੂਰਤ ਵੇਖ ਕੇ ਮੁਹੱਬਤ ਨਹੀ ਹੁੰਦੀ… …
ਸਾਨੂੰ ਬਾਦਸਾਹੀ ਨਹੀ ਇਨਸਾਨੀਅਤ ਅਦਾ ਕਰ ਮੇਰੇ ਰੱਬਾ .
ਅਸੀ ਲੋਕਾਂ ਤੇ ਨਹੀਂ ਦਿਲਾ ਤੇ ਰਾਜ ਕਰਨਾ
..
ਨਹੀ ਦੁਖੀ ਕਿਸੇ ਨੂੰ ਦੇਖ ਸਕਦੇ ਏਦਾ ਦੇ
ਖਿਆਲਾਤੀ ਹਾਂ ਮਿੱਠੀਆਂ ਗੱਲਾਂ ਚ ਆ ਜਾਂਦੇ ਹਾਂ,
ਥੋੜੇ ਕਮਲੇ ਤੇ ਥੋੜੇ ਜਜ਼ਬਾਤੀ ਹਾ.
ਕੁੱਝ ਅਧੂਰੇ ਸੁਪਨੇ ਪਤਾ ਨੀ ਕਿੰਨੀਆਂ
ਰਾਤਾਂ ਦੀ ਨੀਂਦ ਲੈ ਜਾਂਦੇ ਨੇ
ਜਿਸ ਦਿਨ ਸਾਦਗੀ ਸ਼ਿੰਗਾਰ ਹੋ ਜਾਵੇਗੀ,
ਉਸ ਦਿਨ ਸ਼ੀਸ਼ੇ ਦੀ ਵੀ ਹਾਰ ਹੋ ਜਾਵੇਗੀ।
ਅਸੀਂ ਜਮਾਨੇ ਵੱਲ ਕਦੇ ਖਿਆਲ ਨੀ
ਕਰਦੇ ਜਿੱਥੇ ਜਮੀਰ ਨਾ ਮੰਨੇ
ਉੱਥੇ ਸਲਾਮ ਨੀ ਕਰਦੇ..
ਕਹਿੰਦਾ ਖੇਡਣ ਦਾ
ਸ਼ੋਕ ਤਾਂ ਅਸੀਂ ਵੀ ਰੱਖਦੇ ਆ
ਉਸਤਾਦ…
ਹਲੇ ਤੂੰ ਖੇਡ…
ਅਸੀਂ ਖੇਡਣ ਲੱਗਗੇ ਨਾ
ਤੇਰੀ ਵਾਰੀ ਨੀ ਆਉਣ ਦੇਣੀ
ਆਦਤ ਨਹੀ ਹੈ ਪਿੱਠ ਪਿਛੇ ਵਾਰ
ਕਰਨ ਦੀ ਦੋ ਸ਼ਬਦ ਘੱਟ ਬੋਲਦੇ
ਹਾਂ ਪਰ ਮੂੰਹ ਤੇ ਬੋਲਦੇ ਹਾਂ
ਕਤੀੜਾ ❁ ਨਾਲ ਯਾਰਾਨੇ ਲਾ ਕੇ ਸ਼ੇਰ ਨੀ
ਡੱਕੀ ਦੇ ਜੇ ਬੰਦਾ ਅੱਗੇ ਚੁੱਪ ਹੋਵੇ ਭੁਲੇਖੇ ਨੀ ਰੱਖੀ ਦੇ
ਸੜਨ ਵਾਲਿਆ ਦੀ ਤਦਾਦ ਵਧਦੀ ਜਾਦੀ ਏ
ਸ਼ੁਕਰਾਨਾ ਤੇਰਾ ਮਾਲਕਾ ਔਕਾਤ ਵਧਦੀ ਜਾਦੀ ਏ
ਵਫ਼ਾਦਾਰੀ ਦਾ ਸਬੂਤ ਤਾਂ ਪਿੱਠ ਪਿੱਛੇ ਹੁੰਦਾ,
ਓੁਝ ਮੂੰਹ ਤੇ ਤਾਂ ਹਰ ਕੋਈ ਸੱਚਾ ਬਣਦਾ”
ਜਿੰਦਗੀ ਜਿਉਣੀ Jatti ਨੇ ਟੋਹਰ ਨਾਲ ,
ਵੇ ਤੂੰ ਲਾ ਲੈ ਯਾਰੀ ਕਿਸੇ ਹੋਰ Nai
ਰੂਹਾਂ ਤੇ ਵੀ ਦਾਗ਼ ਆ ਜਾਂਦੇ ਨੇ….
ਜਦੋਂ ਦਿਲ ਦੀ ਥਾਂ ਦਿਮਾਗ਼ ਆ ਜਾਂਦੇ .
ਇੱਕ ਸਾਥ ਰੱਬ ਦਾ ਛੁੱਟੇ ਨਾ ਦੂਜਾ ਨਾਤਾ ਸੱਜਣਾ ਤੋਂ ਟੁੱਟੇ
ਨਾ ਤੀਜਾ ਹਾਸੇ ਰਹਿਣ ਨਸੀਬਾਂ ‘ਚ ਚੌਥਾ ਅੱਖ ‘ਚੋਂ ਹੰਝੂ ਫੁੱਟੇ ਨਾ..!!
ਕੋਈ ਵੀ ਸਖਤ ਦਿਲ ਲੈ ਕੇ ਨਹੀਂ ਜੰਮਦਾ,
ਇਹ ਦੁਨੀਆਂ ਵਾਲੇ ਨਰਮੀ ਖੋਹ ਲੈਂਦੇ ਨੇ
ਜਿੰਨਾਂ ਮਰਜ਼ੀ – ਗੁੱਸਾ ਹੋਵੇ ਕਦੇ ਕਿਸੇ ਨਾਲ
ਦਿਲ ਦੁਖਾਉਣ ਵਾਲੀ ਗੱਲ ਨੀ ਕਰੀਦੀ
ਕਿਉਂਕਿ ਵਕਤ ਬੀਤ ਜਾਂਦਾ ਗੱਲਾਂ ਯਾਦ ਰਹਿ ਜਾਂਦੀਆ
ਸੱਚੀਆ ਤੇ ਚੰਗੀਆਂ ਗੱਲਾਂ
ਕੁੱਝ ਰਿਸ਼ਤੇ ਦਰਵਾਜ਼ੇ ਖੋਲ ਜਾਂਦੇ ਨੇ
ਜਾਂ ਤਾਂ ਦਿਲ ਦੇ ਜਾਂ ਫਿਰ ਅੱਖਾਂ ਦੇ
ਅਕਲ ਦੀ ਘਾਟ ਜਿਹਨਾਂ ਨੂੰ
ਦੂਜਿਆਂ ਨੂੰ ਮੱਤਾਂ ਦਿੰਦੇ ਦੇਖੇ ਨੇ।
ਨਾ ਤੂੰ ਜ਼ਿੰਦਗੀ ਚ ਆਉਂਦਾ ਨਾ ਦਰਦ ਹੁੰਦੇ ਨਾ ਹੰਝੂਆਂ
ਦਾ ਭਾਰ ਹੁੰਦਾ ਨਾ ਦਿਲ ਰੋਂਦਾ ਮੇਰਾ ਨਾ ਤੇਰੇ ਨਾਲ ਪਿਆਰ ਹੁੰਦਾ.…!!
ਕਹਿੰਦਾ ਇੱਥੇ ਬੇਗਾਨਿਆਂ ਨੇ ਘੱਟ
ਤੇ ਆਪਣੇ ਨੇ ਵੱਧ ਰਵਾਈਆ ਏ
ਇਹ ਜਿੰਦਗੀ ਨੂੰ ਉਹ ਨੀ ਮਿੱਤਰਾ
ਜਿਹੜੀ
ਕਿਤਾਬਾਂ ਚ ਪੜੀ
ਇਹ ਜਿੰਦਗੀ ਕਿ ਚੀਜ ਏ
ਇਹ ਠੋਕਰਾਂ ਨੇ ਸਿਖਾਇਆ प्टे
ਉਮਰ ਤਾਂ ਹਾਲੇ ਕੁਝ ਵੀ ਨਹੀ ਹੋਈ,
ਪਤਾ ਨੀ ਕਿਉ ਜਿੰਦਗੀ ਤੋਂ ਮਨ ਭਰ ਗਿਆ..!!
ਇਹ ਦਿਲ ਵੀ ਉਸੇ ਤੇ ਮਰਦਾ
ਹੁੰਦਾ ਜੇ ਦਿਮਾਗ ਹਿਲ ਦਾ ਜਿਹੜਾ ਸਾਡੀ ਕਦਰ ਨੀ ਕਰਦਾ
ਮੁਹਬੱਤ ਤੇ ਇੱਜਤ ਲਈ ਝੁੱਕ ਜਾਓ ਪਰ
ਝੁੱਕ ਕੇ ਕਦੀ ਮੁਹਬੱਤ ਜਾਂ ਇੱਜਤ ਨਾ ਮੰਗੋ
ਦਿਲ ਵਿਚ ਖੋਟ ਨਹੀਂ ਸਿੱਧਾ ਜਿਹਾ
ਹਿਸਾਬ ਹੈ ਜੱਟੀ ਨੀ ਮਾੜੀ ਬਸ
ਜ਼ਮਾਨਾ ਹੀ ਖਰਾਬ ਹੈ
ਸਾਨੂੰ ਜਿੰਦਗੀ ਧੋਖਾ ਦੇ ਚੱਲੀ,
ਹੁਣ ਮੌਤ ਨੂੰ ਵੀ ਅਜਮਾਵਾਂਗੇ,
ਜੇ ਉਹ ਵੀ ਬੇਵਫਾ ਨਿਕਲੀ,
ਫੇਰ ਕਿਦਰ ਨੂੰ ਜਾਵਾਂਗੇ
ਜਿਥੇ ਪਿਆਰ ਹੋਵੇ ਇਤਬਾਰ ਹੋਵੇ
ਓਥੇ ਕਸਮਾਂ ਤੇ ਸ਼ਰਤਾਂ ਦੀ ਲੋੜ ਨਹੀ…!!
ਤੂੰ ਸਮਝੇ ਜਾ ਨਾ ਸਮਝੇ…
ਸਾਡੀ ਤਾਂ ਫਰਿਆਦ ਆ…
ਨਾ ਕੋਈ ਤੈਥੋ ਪਹਿਲਾ ਸੀ ਨਾ…
ਕੋਈ ਤੈਥੋਂ ਬਾਅਦ ਆ।
ਉਂਝ ਹੈ ਤਾਂ ਬਥੇਰੇ ਰਿਸ਼ਤੇ ਹੋਰਾਂ ਨਾਲ ਪਰ
ਜਿਹੜਾ ਤੇਰੇ ਨਾਲ ਆ ਉਹ ਹੋਰਾਂ ਨਾਲ ਨਹੀਂ…
ਖਿਆਲ ਰਖਿਆਂ ਕਰ ਆਪਣਾ ਸੱਜਣਾ,
ਸਾਡੀ ਆਮ ਜਿਹੀ ਜਿੰਦਗੀ ਵਿਚ ਬਹੁਤ ਖਾਸ ਏ ਤੂੰ .
Punjabi Love Shayari
ਤੂੰ ਸੱਚ ਕਿਹਾ ਸੀ ਹਰ ਇੱਕ ਬੋਲ
ਮੇਰਾ ਝੂਠ ਸੀ ਹਰ ਇੱਕ ਬੋਲ
ਤੂੰ ਵਾਦੇ ਸੱਚੇ ਕੀਤੇ
ਮੈਂ ਤੇਰੇ ਲਈ ਕੁਝ ਕਰ ਨਾ ਸਕਿਆ
ਤੂੰ ਬੇਵਫਾਈ ਕੀਤੀ ਨਹੀਂ
ਤੇ ਮੈਂ ਬੇਵਫਾ ਹੋ ਨਾ ਸਕਿਆ
ਵਕਤ ਦਾ ਖਾਸ ਹੋਣਾ ਜਰੂਰੀ ਨਹੀ,
ਖਾਸ ਲਈ ਵਕਤ ਹੋਣਾ ਜਰੂਰੀ ਏ !
ਖਿੜੀ ਜ਼ਿੰਦਗੀ ਵਰਗਾ ਉਹ
ਮੇਰੀ ਜ਼ਿੰਦਗੀ ਬਣ ਗਿਆ ਏ ..!!
ਇਸ਼ਕ ਉਹੀ ਹੁੰਦਾ ਜੋ ਜਨੂੰਨ ਬਣ ਜਾਏ,
ਉਹਦਾ ਦਰਦ ਵੀ ਫ਼ੇਰ ਸਕੂਨ ਬਣ ਜਾਏ,
ਦਰਜਾ ਯਾਰ ਦਾ ਹੁੰਦਾ ਫੇਰ ਰੱਬ ਦੇ ਬਰਾਬਰ,
ਉਹਦਾ ਹੁਕਮ ਹੀ ਫ਼ੇਰ ਕਨੂੰਨ ਬਣ ਜਾਏ!
ਸਵੇਰ ਦੀ ਪਹਿਲੀ ਤੇ ਰਾਤ ਦੀ ਆਖਰੀ ਯਾਦ ਏ ਤੂੰ
ਉਹ ਸਾਡੇ ਆਲੀਏ ਮੇਰੀ ਨਿੱਤ ਦੀ ਫਰਿਆਦ ਏ ਤੂੰ
Punjabi Shayari Attitude
ਇਸ਼ਕ ਦਾ ਹੋਇਆ ਰੰਗ ਗੂੜ੍ਹਾ ਹੋਰ
ਜਿੰਨੀ ਦੂਰੀ ਇਸ਼ਕ ਵੱਧ ਗਿਆ ਏ ਓਨਾ ਹੋਰ
ਮੈਨੂੰ ਨਾ ਚਾਹਤ ਤੇਰੇ ਤੋਂ ਬਗੈਰ ਕਿਸੇ ਵੀ ਚੀਜ਼ ਦੀ
ਤੂੰ ਖੁਸ਼ ਰਹੇ ਮੈਂ ਦੇਖਦਾ ਰਵਾਂ ਮੈਨੂੰ ਚਾਹੀਦਾ ਨਹੀਂ ਕੁੱਝ ਹੋਰ
ਮੈਂ ਪਿਆਰ ਬੇਹਿਸਾਬ ਕਰ ਬੈਠਾ ਉਹਨੂੰ
ਭਾਂਵੇਂ ਉਹਦੇ ਲਈ ਮੈਂ ਉਹਦਾ ਸਿਰਫ ਦੋਸਤ ਹਾਂ
ਯਾਰਾ ਯਾਰੀ ਦਾ ਮਾਨ ਰੱਖੀਂ,
ਦਿਮਾਗ ਵਿਚ ਨਹੀ ਪਰ ਦਿਲ ਵਿਚ ਪਹਿਚਾਨ ਰੱਖੀਂ,
ਮੈਂ ਵੀ ਮੰਗਾ ਇੱਕ ਦੁਆ ਰੱਬ ਤੋ,
ਮੇਰੇ ਸੋਹਣੇ ਦੋਸਤ ਨੂੰ ਹਰ ਦੁਖ ਤੋਂ ਅੰਜਾਨ ਰੱਖੀਂ॥
ਜੱਟੀ ਪੰਜਾਬੀ ਸੂਟਾਂ ਦੀ ਪੂਰੀ ਆ ਸ਼ੌਕੀਨ ਵੇ,
ਪਰ ਕਦੇ ਕਦੇ ਪਾ ਲੈਂਦੀ ਜੀਨ ਵੇ,
ਮੈਨੂੰ ਦੇਖ ਕੇ ਮੁੱਛਾਂ ਜਿਹੀਆਂ ਚਾੜਿਆ ਨਾਂ ਕਰ,
ਕੱਲੀ ਕੱਲੀ ਧੀ ਮਾਪਿਆਂ ਦੀ ਬਹੁਤਾ ਰੋਅਬ ਮਾਰਿਆ ਨਾਂ ਕਰ
ਕੌਣ ਜਾਣਦਾ ਕਿਸੇ ਦੇ ਦਰਦਾਂ ਨੂੰ
ਇਹ ਦੁਨੀਆਂ ਧੋਖੇਬਾਜ਼ ਏ ਸਾਰੀ
ਸਭ ਲੁੱਟ ਕੇ ਤੁਰ ਜਾਂਦੇ
ਅੱਜ ਕੱਲ੍ਹ ਕੌਣ ਨਿਭਾਵੇ ਯਾਰੀ
ਇਸ ਇਸ਼ਕ ਦਾ ਸ਼ੌਂਕ ਹੁੰਦਾ ਦਿਲ ਤੋੜਨਾ
ਅੱਜ ਮੇਰੀ ਤੇ ਕੱਲ੍ਹ ਕਿਸੇ ਹੋਰ ਦੀ ਵਾਰੀ